ਰੰਗਰੇਟਾ ਗੁਰੂ ਕਾ ਬੇਟਾ ਪੁੱਤ ਕਹਾਇਆ ਜੇਠਾ ll

ਭਾਈ ਦਿਆਲਾ ਵਿਚ ਦੇਗ ਉਬਾਲੇ
ਰੂੰ ਵਿਚ ਸਤੀ ਦਾਸ ਦਿੱਤੇ ਭੁੰਨ
ਭਾਈ ਮਤੀਦਾਸ ਕੱਟੇ ਸੀ ਆਰੇਆਂ
ਭਾਈ ਮਨੀ ਸਿੰਘ ਕਟਾਏ ਬੰਦ
ਸਾਥੀਆਂ ਨੂੰ ਓਹਨਾ ਦੇ ਤਸੀਹੇ
ਅੱਖਾਂ ਸਾਹਮਣੇ ਕਤਲ ਸੀ ਕੀਤਾ
ਗੁਰੂ ਸਾਹਿਬ ਡਰਾਉਣ ਲਈ
ਵੈਰੀ ਸੰਭਵ ਯਤਨ ਕਰ ਲਿੱਤਾ
ਕਿਹਾ ਤੁਸੀਂ ਰੱਬੀ ਇਲਾਹੀ ਨੂਰ ਹੋ
ਨਾ ਕੋਈ ਸਾਨੂੰ ਕਰਾਮਾਤ ਦਿਖਾਈ ਦਿੱਤਾ
ਅਕਾਲ ਪੁਰਖ ਕੰਮ ਵਿਘਨ ਹੈ
ਗੁਰਾਂ ਕਿਹਾ ਕਹਿਰ ਕਰਾਮਾਤ ਦਾ ਸਿੱਟਾ
ਧੜ ਤੋਂ ਸੀਸ ਕੀਤਾ ਜਦ ਵੱਖਰਾ
ਸੰਗਤਾਂ ਲਹੂ ਦੇ ਅੱਥਰੂ ਵਹਾਏ
ਹੱਥ ਕੋਈ ਲਾਏ ਨਾ ਮ੍ਰਿਤਕ ਸ਼ਰੀਰ
ਪਹਿਰੇ ਰੋਲਣ ਲਈ ਸੀ ਲਗਾਏ
ਚੱਲਿਆ ਝੱਖੜ ਤੁਰ ਪਈ ਹਨੇਰੀ
ਕੁਦਰਤ ਸੀ ਰੰਗ ਵਿਖਾਇਆ
ਚੱਕ ਸੀਸ ਗੁਰਾਂ ਦਾ ਭਾਈ ਜੇਤਾ
ਅਨੰਦਪੁਰ ਸਾਹਿਬ ਲੈ ਆਇਆ
ਧੰਨ ਧੰਨ ਭਾਈ ਨੇ ਜੇਤਾ
ਚੁੱਕ ਸੀਸ ਗੁਰਾਂ ਨੂੰ ਦੇਤਾ
ਰੰਗਰੇਟਾ ਗੁਰੂ ਕਾ ਬੇਟਾ
ਪੁੱਤ ਕਹਾਇਆ ਜੇਠਾ ll
Sikhi Sidk #ਟਰਾਂਟੋਵਾਲਾ l(67)

0 Comments

Post a Comment

Post a Comment (0)

Previous Post Next Post