No title

 <::::: ਮੈਂ ਤੇ ਬਾਬਾ ਨਾਨਕ :::::>

🙏
ਪੜ੍ਹ ਕੇ ਆਪਣੇ ਸੁਝਾਅ ਜਰੂਰ ਦੇਣੇ ਜੀ...
👉 ਬੀਤੇ ਸਰਦੀਆਂ ਦੇ ਦਿਨਾਂ 'ਚ ਤੜਕਸਾਰ ਮੈਂ ਕਲਪਨਾ ਕਰਦਾ ਹੋਇਆ ਕਲਪਨਾਸ਼ੀਲ ਸੁਪਨਿਆਂ ਦੀ ਰੰਗੀਨ ਦੁਨੀਆਂ ਦੇ ਰੰਗਾਂ ਵਿੱਚ ਗੁਆਚ ਗਿਆ, ਮੈਂ ਕਲਪਨਾ ਦੇ ਇੱਕ ਮੋੜ 'ਤੇ ਸ਼੍ਰੀ ਨਾਨਕ ਦੇਵ ਜੀ ਨੂੰ ਯਾਦ ਕੀਤਾ, ਬੱਸ ਫਿਰ ਕੀ ਸੀ, ਆ ਗਏ ਉਹ ਵੀ ਤੇ ਮੈਂ ਵੀ ਉਠਾਇਆ ਫਾਇਦਾ ਤੇ ਆਪਣੀਆਂ ਸਵਾਰਥੀ ਜਰੂਰਤਾਂ ਦੀ ਪੰਡ ਉਹਨਾਂ ਅੱਗੇ ਖੋਲ੍ਹ ਕਿ ਰੱਖ ਦਿੱਤੀ.....
ਮੇਰੇ ਵੱਲੋਂ- 👉 ਮੇਰੇ ਅਤਿਅੰਤ-ਸਤਿਕਾਰਯੋਗ ਤੇ ਪੂਜਨੀਕ ਗੁਰੂ ਦੇਵ ਜੀਉ, ਮੈਂ ਆਪ ਜੀ ਨੂੰ ਹੱਥ 👏ਜੋੜ ਕੇ ਤੇ ਸਿਰ 🧓 ਝੁਕਾ ਕੇ ਨਮਨ ਕਰਦਾ ਹਾਂ, ਤੇ ਮੈਂ ਕੱਢਿਆ 2 ਰੂਪੈ ਵਾਲ਼ਾ ਠਿੱਕਰ ਤੇ ਮੱਥਾ ਟੇਕਦੇ ਹੋਏ ਕਿਹਾ ਕਿ ਹੇ ਗੁਰੂ ਦੇਵ ਜੀ ਮੇਰੇ ਤੇ ਮੇਰੇ ਸਮੁੱਚੇ ਪਰਿਵਾਰ 'ਤੇ ਕਿਰਪਾ ਬਣਾਈ ਰੱਖਿਉ, ਮੇਰੇ ਅਗਲੇ-ਪਿਛਲੇ ਗੁਨਾਹਾਂ ਦੇ ਪਰਦੇ ਦੇ ਢੱਕੀ ਰੱਖਿਉ, ਮੇਰੇ ਦੁੱਖਾਂ ਤੇ ਦੁਸ਼ਮਣਾਂ ਦਾ ਨਾਸ਼ ਕਰਿਉ...???
ਗੁਰੂ ਸਾਹਿਬ ਜੀ- 👉 ਬੱਚਾ ਜਿਹੜੇ ਤੇਰੇ ਦੁਸ਼ਮਨ ਹਨ, ਉਹਨਾਂ ਦਾ ਦੁਸ਼ਮਣ ਤੂੰ ਵੀ ਹੈ, ਦੱਸ ਕਿਹੜੇ ਦੁਸ਼ਮਣਾ ਦਾ ਨਾਸ਼ ਕਰਨੈ...???
ਮੈਂ ਕਿਹਾ- 👉 ਗੁਰੂ ਦੇਵ ਜੀ ਮੇਰੇ ਦੁਸ਼ਮਣਾ ਦਾ...
ਗੁਰੂ ਜੀ ਨੇ ਕਿਹਾ- 👉 ਤੇਰੇ ਦੁਸ਼ਮਨਾਂ ਨੇ ਤਾਂ ਕੱਲ੍ਹ ਹੀ 10 ਰੂਪੈ ਮੱਥਾ ਟੇਕ ਦਿੱਤਾ ਸੀ, ਤੇਰਾ ਸਰਵ-ਨਾਸ਼ ਕਰਨ ਲਈ, ਦੱਸ ਮੈਂ ਹੁਣ ਕਿਸ ਦੀ ਸੁਣਾ 2 ਵਾਲ਼ੇ ਦੀ ਕਿ 10 ਵਾਲ਼ੇ ਦੀ...???
- 👉 ਮੈਂ ਸ਼ਰਮਨਾਕ ਚਿਹਰੇ ਵਿੱਚ ਨਿੰਮੋਂ-ਝੂਨਾ 😌 ਹੋ ਕੇ ਖੜ੍ਹ ਗਿਆ...
ਗੁਰੂ ਜੀ ਨੇ ਕਿਹਾ- 👉 ਅੱਛਾ ਤੂੰ ਇਹ ਦੱਸ ਕਿ ਤੂੰ ਮੈਨੂੰ 2 ਰੂਪੈ ਦੁਸ਼ਮਣਾਂ ਦਾ ਨਾਸ ਕਰਨ ਲਈ, ਗੁਨਾਹਾਂ ਦੇ ਪਰਦੇ ਢੱਕਣ ਤੇ ਚੁੱਪ ਕਰਾਉਣ ਲਈ ਦਾਨ ਦੇ ਰੂਪ ਵਿੱਚ ਰਿਸ਼ਵਤ ਦੇ ਰਿਹੈਂ...??? ਮੈਂ ਕਿਸੇ ਦਾ ਨਾਸ਼ ਕਰਨ ਵਾਲ਼ਾ ਕੌਣ ਹਾਂ, ਜੋ ਕਰੇਗਾ ਸੋ ਭਰੇਗਾ, ਮੈਂ ਤਾਂ ਸਰਬੱਤ ਦੇ ਭਲੇ ਦੀ ਗੱਲ਼ ਕਰਦਾ ਹਾਂ, ਤੂੰ ਦਾਨ ਕਰਨੈ ਤਾਂ ਕਿਸੇ ਲੋੜਵੰਦ ਨੂੰ ਕਰ, ਜਿਸ ਦੀਆਂ ਆਂਦਰਾਂ ਤੈਨੂੰ ਅਸੀਸਾਂ ਦੇਣ, ਮੈਂ ਤਾਂ ਭੁੱਖਿਆਂ ਦੇ ਪੇਟ ਭਰਨ ਤੇ ਉਹਨਾ ਦੇ ਭਲੇ ਦੀ ਗੱਲ਼ ਕਰਦਾ ਹਾਂ, ਨਾ ਕਿ ਤੇਰੀ ਦਾਨ-ਦਰਸ਼ਨਾਂ ਸਵਾਰਥੀ ਤੇ ਲਾਲਚੀ ਭਗਤ ਹਾਂ...???
ਮੈਂ ਕਿਹਾ- 👉 ਗੁਰੂ ਦੇਵ ਜੀਉ ਮੈਂ ਤਾਂ ਤੁਹਾਡੇ ਦੱਸੇ ਮਾਰਗ ਦਾ ਦਰਸ਼ਕ ਬਣਕੇ ਆਪ ਜੀ ਨੂੰ ਆਮ ਇਨਸਾਨ ਨਹੀਂ, ਸਗੋਂ ਰੱਬ ਮੰਨਕੇ ਇਸ ਲਈ 2 ਰੂਪੈ ਦਾ ਮੱਥਾ ਟੇਕਿਐ ਕਿ ਮੇਰੀਆਂ ਸਰਵ ਇੱਛਾਵਾਂ ਦੀ ਪੂਰਤੀ ਕਰੋ...
ਗੁਰੂ ਜੀ- 👉 ਮੈਂ ਕੋਈ ਸਵਾਰਥੀ, ਪਖੰਡੀ ਜਾਂ ਢੌਂਗੀ ਭਗਤ ਨਹੀਂ ਕਿ ਤੂੰ ਮੈਨੂੰ ਲਾਲਚ ਦੇਵੇਂ ਤੇ ਮੈਂ ਸੱਚ 'ਤੇ ਪਰਦੇ ਪਾ ਦਿਆਂ, ਮੈਂ ਇੱਕ ਇਨਸਾਨ ਹਾਂ ਤੇ ਇਨਸਾਨੀਅਤ ਨੂੰ ਜਿੰਦਾ ਰੱਖਣਾ ਹੀ ਮੇਰਾ ਧਰਮ ਹੈ, ਨਾ ਕਿ ਦਾਨ ਰੂਪੀ ਰਿਸ਼ਵਤ ਲੈ ਕੇ ਪਰਦੇ ਢੱਕਣਾ, ਇੱਥੋਂ ਦੇ ਸਿਸਟਮ ਨੇ ਮੈਨੂੰ ਆਪਣੇ ਨਜ਼ਰੀਏ ਵਿੱਚ ਡਾਕੂ, ਚੋਰ ਤੇ ਰਿਸ਼ਵਤਖੋਰ ਰੱਬ ਸਮਝ ਰੱਖਿਐ, ਜਦੋਂ ਕਿ ਮੈਂ ਰੱਬ ਨਹੀਂ, ਸਗੋਂ ਇੱਕ ਇਨਸਾਨ ਹੋ ਕਿ ਦੁਨੀਆਂ ਨੂੰ ਕਿਰਤ ਕਰਨ ਤੇ ਵੰਡ ਛਕਨ ਦਾ ਸਬਕ ਸਿਖਾਉਣ ਲਈ ਦੁਨੀਆਂ ਪੈਦਲ ਗਾਹੀ ਹੈ. ਤੂੰ ਕਿਰਤ ਵਿੱਚ ਵਿਸ਼ਵਾਸ ਨਹੀਂ ਰੱਖਦਾ, ਸਗੋਂ ਦਾਨ ਰੂਪੀ ਚੜ੍ਹਾਵੇ-ਚੜ੍ਹਾ ਰਿਹੈ, ਅਮੀਰ ਹੋਣ ਦੇ ਸਵਾਰਥ ਵਿੱਚ ਫ਼ਸ ਕੇ ਆਪਣਿਆਂ 'ਤੇ ਹੀ ਧਾਗੇ-ਤਵੀਤਾਂ ਤੇ ਮਹਿੰਗੀ ਸਮੱਗਰੀ ਦੇ ਟੂਣੇ-ਟਾਮਣ ਕਰਵਾ ਰਿਹੈਂ। ਤੇਰੇ ਆਪਣੇ ਕਿਰਤ ਕਰਕੇ ਅੱਗੇ ਨੂੰ ਵਧ ਰਹੇ ਹਨ. ਤੂੰ ਉਹਨਾ ਦੇ ਨਾਸ਼ ਲਈ ਰੋਜਾਨਾ ਨਵੇਂ ਪਖੰਡੀ ਰੱਬ ਦੀ ਭਾਲ ਕਰਕੇ ਸਭ ਕੁਝ ਲੁਟਾ ਕੇ ਹੋਰ ਗਰੀਬ ਹੁੰਦਾ ਜਾ ਰਿਹੈਂ, ਕਿਰਤ ਵਿੱਚ ਹੀ ਬਰਕਤਾਂ ਹਨ, ਪਰ ਪਖੰਡੀ ਲਾਣੇ ਨੇ ਤੇਰੀ ਮੱਤ ਮਾਰ ਦਿੱਤੀ ਹੈ....
ਗੁਰੂ ਸਾਹਿਬ ਜੀ- 👉 ਬੱਚਾ ਕਸੂਰਵਾਰ ਤੂੰ ਨਹੀਂ, ਕਸੂਰਵਾਰ ਇੱਥੋਂ ਦਾ ਭਾਰਤੀ ਸਿਸਟਮ ਹੈ, ਜਿਹੜਾ ਚਾਹੁੰਦਾ ਨਹੀਂ ਕਿ ਤੁਸੀਂ ਪੜ੍ਹ ਲਿਖ ਜਾਉ ਤੇ ਸਵਾਲ ਖੜ੍ਹੇ ਕਰੋ। ਮੁਫ਼ਤ ਸਿੱਖਿਆ ਤੇ ਰੁਜ਼ਗਾਰ ਦੇਣ ਦੀ ਬਜਾਏ ਤੇਰੇ ਵਰਗੇ ਪੜ੍ਹੇ-ਲਿਖੇ ਅਨਪੜ੍ਹਾਂ ਨੂੰ ਅੱਗੇ ਲਗਾ ਕਿ ਸਮਾਜਿਕ ਭਵਿੱਖ ਦੀਆਂ ਲੀਹਾਂ ਨੂੰ ਖ਼ਤਮ ਕਰਵਾ ਰਿਹੈ, ਸਭ ਨੂੰ ਬਰਾਬਰ ਹੱਕ ਦੇਣ ਦੀ ਬਜਾਏ ਇਨਸਾਨ ਨੂੰ ਇਨਸਾਨ ਦਾ ਜਾਤੀਵਾਦੀ ਕਾਤਲ ਬਣਾ ਰਿਹੈ...
ਗੁਰੂ ਜੀ 👉 ਤੇ ਹੁਣ ਮੇਰੀਆਂ ਅੱਗੇ ਵੀ ਸੁਣੀ ਚੱਲੀਂ...
ਗੁਰੂ ਜੀ 👉 ਮੈਂ ਕਦੋਂ ਕਿਹਾ ਸੀ ਕਿ ਤੂੰ ਇਨਸਾਨ ਹੋ ਕਿ ਕਿਸੇ ਦੂਜੇ ਇਨਸਾਨ ਨੂੰ ਹੀ ਰੱਬ ਮੰਨ ਬੈਠੀਂ ਤੇ ਉਸ ਰੱਬ ਨੂੰ ਹੀ ਸਭ ਕੁਝ ਲੁਟਾ ਦੇਈਂ...?
ਮੈਂ ਕਦੋਂ ਕਿਹਾ ਸੀ ਕਿ- 👉 ਤੂੰ ਵੱਡੇ ਢਿੱਡਾਂ ਵਾਲ਼ਿਆਂ ਨੂੰ ਰੱਬ ਮੰਨ ਕੇ ਆਪਣੇ ਖੂਨ-ਪਸੀਨੇ ਦੀ ਕਮਾਈ ਦੋਹੀਂ ਹੱਥੀੰ ਲੁਟਾਈ ਚੱਲੀਂ ਤੇ ਫਿਰ ਖ਼ੁਦ ਸਮਾਜਿਕ ਲੁਟੇਰਾ ਬਣ ਜਾਵੀਂ...?
ਮੈਂ ਕਦੋਂ ਕਿਹਾ ਸੀ- 👉 ਕਿ ਪਖੰਡੀ ਲੁਟੇਰਿਆਂ ਦੀਆਂ ਚੌਂਕੀਆਂ ਭਰੀਂ, ਤੱਤੇ ਸੰਗਲਾਂ ਤੇ ਚਿਮਟਿਆਂ ਦਾ ਸਰੀਰਕ ਤੇ ਮਾਨਸਿਕ ਤਸ਼ੱਦਦ ਝੇਲਦਾ ਰਹੀਂ...?
ਮੈਂ ਤਾਂ ਕਿਹਾ ਸੀ- 👉 ਕਿ ਕਿਰਤ ਕਰੋ, ਵੰਡ ਛਕੋ, ਪਰ ਤੂੰ ਕਿਰਤ ਕਰਨੀ ਛੱਡ ਦਿੱਤੀ ਤੇ ਦੂਜਿਆਂ ਨਾਲ਼ ਠੱਗੀਆਂ ਤੇ ਪਾਪ ਕਮਾਅ ਕੇ ਗੁਨਾਹ ਬਖਸ਼ਾਉਣ ਦੀ ਖ਼ਾਤਰ ਦਾਨ ਰੂਪੀ ਚੜ੍ਹਾਵੇ ਚੜ੍ਹਾ ਰਿਹੈਂ...
ਮੈਂ ਤਾਂ ਕਿਹਾ ਸੀ- 👉 ਕਿ ਨਾਮ ਦੇ ਸ਼ਬਦ ਦੀ ਵਿਚਾਰ ਕਰਕੇ ਉਹਨਾਂ ਰਸਤਿਆਂ 'ਤੇ ਚੱਲੀਂ, ਜਮੀਰ ਨੂੰ ਜਿੰਦਾ ਰੱਖੀਂ, ਪਰ ਤੂੰ ਨਾਮ ਦੇ ਰੱਟੇ ਲਗਾ ਕੇ ਰੱਬ ਨੂੰ ਆਪਣਾ ਨਿੱਜੀ ਰੱਬ ਮੰਨ ਲਿਆ ਤੇ ਆਪਣੇ ਜਮੀਰ ਨੂੰ ਮਾਰ ਕੇ ਰੱਬ ਦੇ ਨਾ 'ਤੇ ਚੋਰੀਆਂ-ਠੱਗੀਆਂ, ਆਪਣਿਆਂ ਤੇ ਸਮਾਜ ਲਈ ਨਫ਼ਰਤਾਂ ਪੈਦਾ ਕਰ ਦਿੱਤੀਆਂ ....
ਮੈਂ ਕਦੋਂ ਕਿਹਾ ਸੀ- 👉 ਕਿ ਲੜਕੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਪੇਟ ਵਿੱਚ ਹੀ ਛੁਰੀਆਂ ਨਾਲ਼ ਬੋਟੀ-ਬੋਟੀ ਕਰਕੇ ਮਾਰ ਦੇਈਂ...?
ਮੈਂ ਕਦੋਂ ਕਿਹਾ ਸੀ- 👉 ਕਿ ਘਰ ਵਿੱਚ ਰੱਖੇ ਪਾਠਾਂ ਦੇ ਭੋਗਾਂ ਜਾਂ ਲੜਕੀਆਂ ਦੇ ਅਨੰਦ ਕਾਰਜਾਂ ਦੇ ਉਪਰੰਤ ਹੀ ਪ੍ਰਾਹੁਣਚਾਰੀ ਦੀ ਵਾਹ-ਵਾਹ ਖੱਟਣ ਲਈ ਜੀਭ ਦੇ ਸਵਾਦਾਂ ਲਈ ਉਸੇ ਟੈਂਟ ਵਿੱਚ ਹੀ ਮੁਰਗਿਆਂ ਤੇ ਬਕਰਿਆਂ ਦੀਆਂ ਜਾਨਾਂ ਦਾ ਖੌ ਬਣਕੇ ਸ਼ਰਾਬਾਂ ਉਡਾਈਂ...?
ਮੈਂ ਕਦੋਂ ਕਿਹਾ ਸੀ- 👉 ਖੁਸ਼ੀਆਂ ਦੇ ਪ੍ਰੋਗਰਾਮਾਂ ਵਿੱਚ ਧੀਆਂ-ਭੈਣਾਂ ਵਰਗੀਆਂ ਮਜ਼ਬੂਰ ਲੜਕੀਆਂ ਨੂੰ ਕਿਰਾਏ 'ਤੇ ਲਿਆ ਕਿ ਬਾਹਾਂ ਫੜ੍ਹ-ਫੜ੍ਹ ਕਿ ਭੰਗੜੇ ਪਾਈਂ ਤੇ ਵੇਸ਼ਵਾਵਾਂ ਰੂਪੀ ਕਲਪਨਾਵਾਂ ਕਰਕੇ ਆਪਣੀਆਂ ਮਾਵਾਂ ਤੇ ਧੀਆਂ-ਭੈਣਾ ਦੇ ਸਾਹਮਣੇ ਅਯਾਸ਼ੀਆਂ ਕਰੀਂ ...?
👉 ਮੈਂ ਹੁਣ ਪੂਰੀ ਤਰ੍ਹਾਂ ਸੁੰਨ ਤੇ ਬੇਜਾਨ ਪੱਥਰ ਬਣਦਾ ਜਾ ਰਿਹਾ ਸੀ, ਮੈੰ ਇੰਜ ਤਰਾਸ਼ਿਆ ਜਾ ਰਿਹਾ ਸੀ, ਜਿਵੇਂ ਮੇਰੇ ਵਿੱਚੋਂ ਗੈਰ-ਇਨਸਾਨੀਅਤ ਨੂੰ ਵੱਖ ਕੀਤਾ ਜਾ ਰਿਹਾ ਹੋਵੇ...
ਗੁਰੂ ਦੇਵ ਜੀ- 👉 ਮੈਂ ਕਦੋਂ ਕਿਹਾ ਸੀ- ਜਾਤੀਵਾਦ ਦੇ ਅਧਾਰਿਤ ਵੰਡੀਆਂ ਪਾ ਕੇ ਪਿੰਡ-ਪਿੰਡ ਚਾਰ-ਚਾਰ ਗੁਰੂਦੁਆਰੇ ਬਣਾਏ ਜਾਣ ਤੇ ਤੂੰ ਵੀ ਉਸ ਜਾਤੀਵਾਦ ਦਾ ਹਿੱਸਾ ਬਣਕੇ ਹਿੰਸਾ ਭੜਕਾਉਣ ਦਾ ਹਾਮੀ ਹੈਂ....?
ਮੈਂ ਕਦੋਂ ਕਿਹਾ ਸੀ- 👉 ਕਿ ਪਿੰਡ ਦੇ ਗਰੀਬਾਂ ਕੋਲ਼ੋਂ ਵੀ ਫੰਡ ਲੈ ਕੇ ਤੇ ਉਹਨਾਂ ਨੂੰ ਤਰਸਦੇ ਹੋਏ ਅੱਖੋਂ-ਪਰੋਖੇ ਕਰਕੇ ਬਾਹਰੀ ਸ਼ੜਕਾਂ 'ਤੇ ਰੱਜਿਆਂ ਨੂੰ ਹੋਰ ਰਜਾਉਣ ਲਈ ਲੰਗਰ ਟਰਾਲੀਆਂ ਭਰ-ਭਰ ਕੇ ਲੈ ਜਾਈ....???
ਗੁਰੂ ਸਾਹਿਬ ਜੀ- 👉 ਮੈਂ ਤਾਂ ਮੜ੍ਹੀਆਂ, ਕਬਰਾਂ ਤੇ ਮੂਰਤੀ ਪੂਜਾ ਦਾ ਖੰਡਨ ਕੀਤਾ ਸੀ, ਪਰ ਅੱਜ ਤੂੰ ਮੇਰਾ ਸਿੱਖ ਹੋ ਕਿ ਵੀ ਮੜ੍ਹੀਆਂ ਤੇ ਕਬਰਾਂ ਪੂਜ ਰਿਹੈਂ, ਮੇਰੀਆਂ ਹੀ ਮਨਮਰਜੀ ਦੀਆਂ ਤਸਵੀਰਾਂ ਬਣਾ ਕੇ ਵੇਚ/ਖਰੀਦ ਰਿਹੈਂ, ਤੇ ਧੂਫਾਂ ਲਗਾ ਮੇਰੇ ਵਿਚਾਰਾਂ ਦਾ ਖੰਡਨ ਕਰ ਰਿਹੈਂ...
ਮੈਂ ਕਦੋਂ ਕਿਹਾ ਸੀ ਕਿ- 👉 ਆਪ ਆਲੀਸ਼ਾਨ ਕੋਠੀਆਂ ਦੇ ਅੰਦਰ ਤੇ ਮਾਤਾ-ਪਿਤਾ ਨੂੰ ਪਸ਼ੂਆਂ ਦੀਆਂ ਹਵੇਲੀਆਂ ਜਾਂ ਕਬਾੜ ਵਾਲ਼ੇ ਸਟੋਰਾਂ ਵਿੱਚ ਸੁੱਟ ਦੇਈਂ...???
ਮੈਂ ਕਦੋਂ ਕਿਹਾ ਸੀ ਕਿ- 👉 ਮਾਤਾ-ਪਿਤਾ ਨੂੰ ਪਾਣੀ ਤੇ ਦਵਾਈ-ਦਾਰੂ ਨਾ ਪੁੱਛੀਂ, ਤੇ ਸ਼ੜਕਾਂ 'ਤੇ ਸ਼ਬੀਲਾਂ ਤੇ ਦਵਾਈਆਂ ਦੇ ਲੰਗਰ ਲਗਾ ਦੇਈਂ...?
ਮੈਂ ਕਦੋਂ ਕਿਹਾ ਸੀ ਕਿ- 👉 ਆਪਣੇ ਘਰ ਆਏ ਪਖੰਡੀਆਂ ਦੇ ਪੈਰ ਧੋ-ਧੋ ਕਿ ਪੀਂਦਾ ਫਿਰੀਂ, ਉਹਨਾਂ ਨੂੰ ਮਹਿੰਗੇ ਗਲੀਚਿਆਂ ਦੀ ਵਛਾਈ 'ਤੇ ਬਿਠਾ ਕੇ ਖਾਣ-ਪੀਣ ਦੀਆਂ ਮਹਿੰਗੀਆਂ ਵਸਤੂਆਂ ਨਾਲ਼ ਆਦਰ-ਸਤਿਕਾਰ ਕਰੀਂ ਤੇ ਆਪਣੇ ਮਾਤਾ-ਪਿਤਾ ਦੇ ਪੈਰਾਂ ਨੂੰ ਛੂਹਣ ਦੀ ਬਜਾਏ ਧੱਕੇ ਮਾਰ-ਮਾਰ ਕੇ ਗੇਟ 'ਚੋਂ ਬਾਹਰ ਕੱਢਕੇ ਬਿਰਧ ਆਸ਼ਰਮਾਂ ਵੱਲ਼ ਨੂੰ ਤੋਰਨ ਲਈ ਮਜਬੂਰ ਕਰ ਦੇਈਂ...?
👉 ਜਾਹ ਅੱਜ ਤੋੰ ਤੂੰ ਮੇਰਾ ਸਿੱਖ ਨਹੀਂ... ਤੂੰ ਇਨਸਾਨ ਨਹੀਂ... ਤੂੰ ਹੈਵਾਨ ਹੈਂ... ਤੂੰ ਜਾਨਵਰ ਹੈੰ... ਤੂੰ ਇਨਸਾਨ ਦੇ ਨਾਮ 'ਤੇ ਕਲੰਕ ਹੈੰ...
👉 ਹੁਣ ਗੁਰੂ ਜੀ ਦੇ ਇਹਨਾਂ ਬੋਲਾਂ ਨੇ ਮੈਨੂੰ ਇੱਕ ਬੇਜਾਨ ਪੱਥਰ ਦਾ ਬੁੱਤ ਬਣਾ ਦਿੱਤਾ ਸੀ, ਅਜੇ ਮੈਨੂੰ ਹੋਰ ਵੀ ਪੂਰੀ ਤਰ੍ਹਾਂ ਤਰਾਸ਼ਿਆ ਜਾ ਰਿਹਾ ਸੀ ਕਿ ਗੂੜ੍ਹਾ ਹਨੇਰਾ ਪਾਉਂਦਾ ਆ ਰਿਹਾ ਬਹੁਤ ਤੇਜ ਆ ਰਿਹਾ ਤੁਫਾਨ ਮੈਨੂੰ ਆਪਣੀ ਲਪੇਟ ਵਿੱਚ ਲੈ ਜਾਣ ਹੀ ਲੱਗਿਆ ਸੀ ਕਿ ਜੀਵਨ ਸਾਥਨ ਨੇ ਅਵਾਜ਼ ਦੇ ਦਿੱਤੀ ਕਿ ਉਠਜੋ ਜੀ ਹੁਣ ਤਾਂ... ਬਾਹਰ ਦੇਖੋ ਸੂਰਜ ਕਿੱਥੇ ਆ ਗਿਐ, ਮੈੰ ਇੱਕ-ਦਮ ਹੀ ਕਲਪਨਾਵਾਂ ਦੀ ਜ਼ਿੰਦਗ਼ੀ 'ਚੋਂ ਤਰੱਬਕ ਉਠਿਆ ਤਾਂ ਸਾਥਨ ਨੇ ਕਿਹਾ, ਹਾਏ ਮੈਂ ਮਰਜਾਂ, ਏਨੀ ਆਖਰਾਂ ਦੀ ਠੰਢ ਵਿੱਚ ਵੀ ਕਿਵੇਂ ਪਸੀਨੇ ਨਾਲ਼ ਭਿੱਜੇ ਪਏ ਓਓਓਓਓ.....
ਨੋਟ- 👉 ਇਹ ਇੱਕ ਕਲਪਨਾ ਰੂਪੀ ਤੇ ਮਨੋਬਿਰਤੀ ਦੇ ਵਿਚਾਰਾਂ ਦੀ ਮਨਘੜਤ ਕਹਾਣੀ ਹੈ, ਜਿਸ ਦਾ ਹਕੀਕਤ ਨਾਲ਼ ਕੋਈ ਸਬੰਧ ਨਾ ਹੈ, ਪਰ ਕਹਾਣੀ ਵਿਚਲੇ ਸਾਂਝੇ ਕੀਤੇ ਵਿਚਾਰ ਅੱਜ ਸਾਡੇ ਤੇ ਸਾਡੇ ਸਿਸਟਮ 'ਤੇ ਢੁਕਵੇਂ ਲਾਗੂ ਹੁੰਦੇ ਹਨ...

0 Comments

Post a Comment

Post a Comment (0)

Previous Post Next Post