ਧੰਨ ਧੰਨ ‘ਸ੍ਰੀ ਗੁਰੂ ਗ੍ਰੰਥ ਸਾਹਿਬ” ਸੱਚੇ ਪਾਤਸ਼ਾਹ ਜੀ ਦੇ
ਪਹਿਲੇ ਪ੍ਰਕਾਸ਼” ਨੂੰ ਸਮਰਪਿਤ ..( ਕਵਿਤਾ )
🙏💐🙏💐🙏💐🙏💐🙏💐🙏
1 ਸਤੰਬਰ, 1604
ਆਦਿ ਗ੍ਰੰਥ” ਸੰਪੂਰਣ ਗੁਰ ਕਰਿ ਬਾਣੀ
ਪ੍ਰਕਾਸ਼ ਪਹਿਲਾ ਸੀ ਜਦੋਂ ਕਰਾਉਣ ਲੱਗੇ ।
ਬਾਬਾ ਬੁੱਢਾ ਜੀ ਦੇ ਸੀਸ ਸਜਾਇ ਪੋਥੀ”
ਰਾਮਸਰ ਤੋਂ ਹਰਿਮੰਦਰ” ਗੁਰ ਜਾਣ ਲੱਗੇ ।
ਕੀਰਤਨ ਕਰਦਿਆਂ ਸੰਗਤਾਂ ਤੁਰਨ ਲੱਗੀਆਂ
ਸ੍ਰੀ ਗੁਰੂ ਅਰਜੁਨ, ਚਵਰ” ਝੁਲਾਉਣ ਲੱਗੇ ।
ਪਿਆਰੇ ਗੁਰਸਿੱਖ ਸਭੇ ਨਿਹਾਲ ਹੋਇ ਕੇ
ਗੁਰਬਾਣੀ ਜੋਟੀਆਂ ਦੇ ਵਿੱਚ ਗਾਉਣ ਲੱਗੇ ।
ਪੰਜਵੇਂ ਪਾਤਸ਼ਾਹ, ਪੁਰਖ ਅਕਾਲ ਜੀ ਦਾ
ਲੱਖ ਲੱਖ ਵਾਰੀ ਸ਼ੁਕਰ ਮਨਾਉਣ ਲੱਗੇ ।
ਰੱਬੀ ਕੀਰਤਨ” ਦੀ ਅੰਮ੍ਰਿਤ ਧਾਰ ਬਰਸੇ
ਗੁਰਸਿੱਖ ਰੋਮ ਰੋਮ ਹਰਿ ਧਿਆਉਣ ਲੱਗੇ ।
ਤੇਤੀਸ ਕੋਟਿ ਦੇਵੀ ਦੇਵਤੇ ਵੀ ਖੜੇ ਅਰਸ਼ਾਂ ਤੋਂ
ਆਦਿ ਗ੍ਰੰਥ” ਜੀ ਤੇ ਫੁੱਲ ਵਰਸਾਉਣ ਲੱਗੇ ।
ਅਕਾਲੀ ਬਾਣੀ ਦੇ ਦਰਸ਼ਨ ਪਾਇ ਸਭੇ
ਮਾਨੋ ਜੀਵਨ ਨੇ ਸਫ਼ਲ ਕਰਾਉਣ ਲੱਗੇ ।
ਆਨਦੋ ਅਨਦ’ ਸੰਗਤਾਂ ਭਰਪੂਰ ਹੋਈਆਂ
ਅੰਮ੍ਰਿਤਸਰ ਗੁਰ ਜੋਤਿ” ਜਗਾਉਣ ਲੱਗੇ ।
ਗੁਰੂ ਅਰਜਨ ਪਾਤਸ਼ਾਹ ਦਇਆਲ ਹੋਇ
ਬਾਬਾ ਬੁੱਢਾ ਜੀ ਨੂੰ ਇੰਝ ਫ਼ੁਰਮਾਉਣ ਲੱਗੇ ।
ਬੁੱਢਾ ਸਾਹਿਬ ਖੋਲੋ ਗ੍ਰੰਥ
ਲੇਹੋ ਅਵਾਜ਼ ਸੁਣੈ ਸਭ ਪੰਥ ।
ਅਦਬ ਸਹਿਤ ਗ੍ਰੰਥ ਸੁ ਖੋਲਾ
ਲੇਹੁ ਅਵਾਜ਼ ਬੁੱਢਾ ਮੁੱਖ ਬੋਲਾ ।
“ਪ੍ਰਾ ਪੰਥ ਪ੍ਰਕਾਸ਼”
ਸੂਹੀ ਮਹਲਾ ੫ ॥
ਸੰਤਾ ਕੇ ਕਾਰਜ ਆਪਿ ਖਲੋਇਆ
ਹਰਿ ਕੰਮੁ ਕਰਾਵਣਿ ਆਇਆ ਰਾਮ ॥
ਧਰਤਿ ਸੁਹਾਵੀ ਤਾਲੁ ਸੁਹਾਵਾ
ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ
ਸਗਲ ਮਨੋਰਥ ਪੂਰੇ ॥
ਜੈ ਜੈ ਕਾਰੁ ਭਇਆ ਜਗ ਅੰਤਰਿ
ਲਾਥੇ ਸਗਲ ਵਿਸੂਰੇ ॥
ਪੂਰਨ ਪੁਰਖ ਅਚੁਤ ਅਬਿਨਾਸੀ
ਜਸੁ ਵੇਦ ਪੁਰਾਣੀ ਗਾਇਆ ॥
ਅਪਨਾ ਬਿਰਦੁ ਰਖਿਆ ਪਰਮੇਸਰਿ
ਨਾਨਕ ਨਾਮੁ ਧਿਆਇਆ ॥੧ ॥
ਹੁਕਮ ਬਾਣੀ ਦਾ ਸੁਣਿ ਗੁਰ ਅਰਜਨ” ਨੇ
ਆਦਿ ਗ੍ਰੰਥ ਜੀ ਨੂੰ ਸੀਸ’ ਝੁਕਾਇ ਦਿੱਤਾ ।
ਦਰਬਾਰ ਸਾਹਿਬ ਚ’ ਬਾਣੀ ਪ੍ਰਕਾਸ਼ ਹੋਈ
ਲੜ ਗੁਰਬਾਣੀ ਦੇ ਸੰਗਤ ਨੂੰ ਲਾਇ ਦਿੱਤਾ ।
ਲੱਖਾਂ ਸੰਗਤਾਂ ਗੁਰਬਾਣੀ ਪੜ੍ਹ ਸੁਣਿ ਕੇ
ਗੁਰੂ ਗ੍ਰੰਥ ਜੀ ਦੇ ਦਰਸ਼ਨ ਪਾਉਂਦੀਆਂ ਨੇ ।
ਪਵਿੱਤਰ ਅੰਮ੍ਰਿਤ ਸਰੋਵਰ ਚ’ ਲਾ ਟੁੱਬੀ
ਮਾਣਸੁ ਦੇਹੀ ਸਫ਼ਲ ਕਰਾਉਂਦੀਆਂ ਨੇ ।
ਗੁਰਜੀਤ ਸਿੰਘ ਖਾਲਸਾ
ਐਡਮਿੰਟਨ ਸਿੱਖਜ਼, ਅਲਬਰਟਾ - ਕੈਨੇਡਾ
Post a Comment