ਸੋਹਣ ਸਿੰਘ ਭਕਨਾ ਅਤੇ ਕੇਸਰ ਸਿੰਘ ਠੱਠਗੜ੍ਹ ਦੋਹਾਂ ਨੇ ਰਲ ਕੇ ਗ਼ਦਰ ਪਾਰਟੀ ਬਣਾਈ।

ਅੰਮ੍ਰਿਤਸਰ ਦੇ ਦੋ ਪਿੰਡ ਹਨ ਇਕ ਭਕਨਾ ਕਲਾਂ ਤੇ ਦੂਜਾ ਠੱਠਗੜ । ਦੋਹਾਂ ਪਿੰਡਾਂ ਦੀ ਆਪਸੀ ਦੂਰੀ ਕੋਈ ਦਸ ਕਿਲੋਮੀਟਰ ਹੋਵੇਗੀ।
ਗ਼ਦਰ ਪਾਰਟੀ ਦੇ ਪ੍ਰਧਾਨ ਸਨ ਬਾਬਾ ਸੋਹਣ ਸਿੰਘ ਭਕਨਾ ਤੇ ਜਰਨਲ ਸਕੱਤਰ ਸਨ ਕੇਸਰ ਸਿੰਘ ਠੱਠਗੜ। ਇਹ ਦੋਵੇਂ ਕੰਮ ਦੀ ਭਾਲ ਚ ਅਮਰੀਕਾ ਗਏ ।

 ਇੱਕ ਵਾਰ ਸੋਹਣ ਸਿੰਘ ਭਕਨਾ ਨੂੰ, ਅਮਰੀਕਾ ਵਿਖੇ ਜਿਸ ਕਾਰਖ਼ਾਨੇ ਚ ਕੰਮ ਕਰਦੇ ਸੀ ਉੱਥੋਂ ਹਟਾ ਦਿੱਤਾ ਤਾਂ ਉਹ ਕਿਸੇ ਹੋਰ ਕਾਰਖ਼ਾਨੇ ਦੇ ਮੈਨੇਜਰ ਕੋਲ ਕੰਮ ਪੁੱਛਣ ਗਏ । ਮੈਨੇਜਰ ਨੇ ਸਤਿਕਾਰ ਦਿੰਦਿਆ ਜਦੋਂ ਆਉਣ ਦਾ ਕਾਰਨ ਪੁੱਛਿਆ ਤਾਂ ਬਾਬਾ ਸੋਹਣ ਸਿੰਘ ਭਕਨਾ ਕਹਿਣ ਲੱਗੇੇ" ਕੋਈ ਕੰਮ ਹੋਵੇ ਤਾਂ ਦਸਿਓ ਆਪਾ ਵੇਹਲੇ ਹਾਂ ਅੱਜਕਲ"।

ਮੈਨੇਜਰ ਨੇ ਕਿਹਾ ਕੰਮ ਤਾ ਮੇਰੇ ਕੋਲ ਹੈ ਪਰ ਮੈ ਤੁਹਾਨੂੰ ਦੇਣਾ ਨੀ ਚਾਹੁੰਦਾ । ਮੇਰਾ ਦਿਲ ਤਾ ਕਰਦੈ ਕਿ ਆਪ ਨੂੰ ਗੋਲੀ ਮਾਰ ਦਿਆ। 
..... ਭਕਨਾ ਜੀ ਨੇ ਕਾਰਨ ਪੁਛਿਆ ਕਿ ਮੇਰੇ ਤੋ ਕੀ ਕਸੂਰ ਹੋਇਆ ?
 
ਤਾ ਮੈਨੇਜਰ ਨੇ ਬਾਬਾ ਸੋਹਣ ਸਿੰਘ ਭਕਨਾ ਨੂੰ ਕਿਹਾ " ਭਾਰਤ ਦੇਸ਼ ਦੀ ਆਬਾਦੀ ਕਿੰਨੀ ਹੈ ?।
ਭਕਨਾ ਜੀ ਕਿਹਾ " 30 ਕਰੋੜ ਦੇ ਲਗਭਗ ਹੋਵੇਗੀ " 
ਮੈਨੇਜਰ ਕਹਿਣ ਲੱਗਾ ਤੁਸੀ ਇੰਨੇ ਹੁੰਦੇ ਹੋਏ ਵੀ ਥੋੜੇ ਜਹੇ ਅੰਗਰੇਜ਼ਾਂ ਦੇ ਗੁਲਾਮ ਹੋ, ਤੁਸੀ ਆਦਮੀ ਹੋ ਕਿ ਭੇਡਾਂ ? 

 ‘‘ਮੈਂ ਤੁਹਾਨੂੰ ਬੰਦੂਕਾਂ ਅਤੇ ਗੋਲੀਆਂ ਦਿੰਦਾ ਹਾਂ। ਪਹਿਲਾਂ ਆਪਣਾ ਮੁਲਕ ਆਜ਼ਾਦ ਕਰਵਾ ਕੇ ਆਓ, ਫਿਰ ਨੌਕਰੀ ਮਿਲੇਗੀ । 

( ਇਨ੍ਹਾਂ ਗੱਲਾਂ ਦਾ ਦੋਹਾਂ ਦੇ ਮਨਾਂ ਤੇ ਡੂੰਘਾ ਅਸਰ ਹੋਇਆ ਅਤੇ ਸੋਹਣ ਸਿੰਘ ਭਕਨਾ ਅਤੇ ਕੇਸਰ ਸਿੰਘ ਠੱਠਗੜ੍ਹ ਦੋਹਾਂ ਨੇ ਰਲ ਕੇ ਗ਼ਦਰ ਪਾਰਟੀ ਬਣਾਈ। ਜਿਸ ਨੇ ਅੰਗਰੇਜ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ )

ਅਵਤਾਰ ਸਿੰਘ ਆਨੰਦ

0 تعليقات

إرسال تعليق

Post a Comment (0)

أحدث أقدم