Battle of saragari

 Gurdwara Saragari in Amritsar in the memory of the great saragari battle

12 ਸਤੰਬਰ 1897 ਸਾਰਾਗੜੀ ਦੀ ਲੜਾਈ


ਸਿੱਖਾਂ ਨੇ ਆਪਣੀ ਦਲੇਰੀ ਅਤੇ ਤਾਕਤ ਦਾ ਲੋਹਾ ਪੂਰੀ ਦੁਨੀਆ ਵਿੱਚ ਮਨਾਇਆ ਹੋਇਆ ਹੈ। ਇਸ ਕਥਨ ਦੀ ਸਾਰਥਕਤਾ ਦਾ ਅੰਦਾਜ਼ਾ ਇਸ ਗੱਲ ਤੋ ਲਗਾਇਆ ਜਾ ਸਕਦੀ ਹੈ ਕੀ ਅੱਜ ਵੀ ਦੂਰ-ਦੁਰਾਡੇ ਬੈਠੀਆਂ ਮਾਂਵਾਂ ਆਪਣੇ ਬੱਚਿਆਂ ਨੂੰ ਸਿੱਖਾਂ ਵਾਂਗੂ ਬਹਾਦੁਰ ਬਣਨ ਲਈ ਪ੍ਰੇਰਦੀਆਂ ਹਨ । ਹਾਲਾਕਿਂ ਇੱਕ ਗੱਲ ਤੋ ਕਦੇ ਵੀ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਤਾ ਬਹੁਤ ਹੈ ਪਰ ਸੰਭਾਲਣ ਦੇ ਪਾਸਿਓਂ ਓਹ ਬਹੁਤ ਪਛੜੇ ਰਹੇ ਹਨ । ਐਸਾ ਹੀ ਇਕ ਕਿੱਸਾ ਹੈ 'ਸਾਰਾਗੜੀ ਦੇ ਯੁਧ' ਦਾ; ਜਿਸ ਵਿੱਚ ਸਿੱਖਾਂ ਦੀ ਮਹਿਜ਼ 21 ਦੀ ਇੱਕ ਮਾਮੂਲੀ ਜਿਹੀ ਗਿਣਤੀ ਨੇ ਅਫਗਾਨਾ ਦੀ 10,000 ਵਰਗੀ ਇੱਕ ਵੱਡੀ ਗਿਣਤੀ ਨੂੰ ਯੁਧ ਵਿਚ ਲੋਹੇ ਦੇ ਦਾਣੇ ਚੱਬਣ ਲਈ ਮਜਬੂਰ ਕਰ ਦਿੱਤਾ ਸੀ ।


ਇਹ ਗੱਲ ਸਤੰਬਰ 1897 ਦੀ ਹੈ ਅਤੇ ਇਸ ਸਦਕਾ 17 ਸਤੰਬਰ 1897 ਨੂੰ ਬਰਤਾਨੀਆ ਸੰਸਦ ਨੇ ਖੜੇ ਹੋ ਕੇ ਤਾੜੀਆ ਸਹਿਤ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ। ਇਸ ਜੰਗ ਨੂੰ ਯੂਨੇਸਕੋ ਵੱਲੋਂ ਪ੍ਰਕਾਸ਼ਿਤ ਦੁਨੀਆ ਦੀਆ ਬੇਹਤਰੀਨ ਅਤੇ ਘਾਤਕ ਅਠ ਬਹਾਦੁਰੀ ਦੀਆ ਯੁਧ ਕਹਾਣੀਆ ਉੱਪਰ ਛਪੀ ਪੁਸਤਕ ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ। ਇਹ ਹੀ ਨਹੀ ਇਸਨੂੰ ਵਿਸ਼ਵ ਪਧਰੀ ਪੰਜ ਸਭ ਤੋ ਮਹੱਤਵਪੂਰਨ ਘਟਨਾਵਾਂ ਵਿਚੋਂ ਵੀ ਇੱਕ ਗਿਣਿਆ ਜਾਂਦਾ ਹੈ।


ਜਿਨ੍ਹਾਂ 21 ਜਵਾਨਾਂ ਨੇ ਸਾਰਾਗੜ੍ਹੀ ਦੀ ਲੜਾਈ ਇਹ ਸਾਰੀ ਦਾਸਤਾਨ ਆਪਣੇ ਲਹੂ ਨਾਲ ਰਚੀ, ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹੈ :


ਹਵਾਲਦਾਰ ਸ: ਈਸ਼ਰ ਸਿੰਘ ਗਿੱਲ ਪਿੰਡ ਝੋਰੜਾਂ ਜ਼ਿਲ੍ਹਾ ਲੁਧਿਆਣਾ (ਕਮਾਂਡਰ)

ਸ: ਲਾਲ ਸਿੰਘ ਨਾਇਕ

ਸ: ਚੰਦਾ ਸਿੰਘ ਲਾਸ ਨਾਇਕ

ਸ: ਸੁੰਦਰ ਸਿੰਘ

ਸ: ਉੱਤਮ ਸਿੰਘ

ਸ: ਹੀਰਾ ਸਿੰਘ

ਸ: ਰਾਮ ਸਿੰਘ

ਸ: ਜੀਵਾ ਸਿੰਘ

ਸ: ਜੀਵਨ ਸਿੰਘ

ਸ: ਗੁਰਮੁਖ ਸਿੰਘ ਸਿਗਨਲਮੈਨ

ਸ: ਭੋਲਾ ਸਿੰਘ

ਸ: ਬੇਲਾ ਸਿੰਘ

ਸ: ਨੰਦ ਸਿੰਘ

ਸ: ਸਾਹਿਬ ਸਿੰਘ

ਸ: ਦਿਆ ਸਿੰਘ

ਸ: ਭਗਵਾਨ ਸਿੰਘ

ਸ: ਨਰੈਣ ਸਿੰਘ

ਸ: ਗੁਰਮੁਖ ਸਿੰਘ

ਸ: ਸਿੰਦਰ ਸਿੰਘ ਇਹ ਸਭ ਸਿਪਾਹੀ ਰੈਂਕ ਵਾਲੇ ਤੇ

ਸੇਵਾਦਾਰ ਦਾਓ ਸਿੰਘ, ਦਾਦ ਸਿੰਘ।


ਸਿੱਖ ਫੌਜੀਆਂ ਨੇ ਦੁਸ਼ਮਣਾਂ ਨੂੰ ਜਿਉਂਦੇ ਜੀਅ ਗੜ੍ਹੀ ਦੇ ਲਾਗੇ ਨਾ ਢੁੱਕਣ ਦਿੱਤਾ। ਦੁਸ਼ਮਣ ਹੈਰਾਨ ਸੀ ਕਿ ਏਨੀ ਘੱਟ-ਗਿਣਤੀ ਫੌਜ ਨੇ ਉਨ੍ਹਾਂ ਦੇ ਨੱਕ ‘ਚ ਦਮ ਕਰ ਰੱਖਿਆ। ਉਹ ਉਨ੍ਹਾਂ ਦੀ ਬਹਾਦਰੀ ਦਾ ਕਾਇਲ ਵੀ ਹੋਇਆ।




Battle of saragari !! The British Indian contingent comprised 21 Sikhs who were stationed at an army post attacked by around 15,000 Afghans. The Sikhs, led by Havildar Ishar Singh, chose to fight to the death, in what is considered by some military historians as one of history's greatest last-stands.The post was recaptured two days later by British contigent

#battleofsaragari #saragaribattle #amritsar #greatest #laststands #thegreatamritsar #Ishersingh

0 تعليقات

إرسال تعليق

Post a Comment (0)

أحدث أقدم