ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥
ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ॥
ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ॥
ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ॥
ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ” (ਅੰ: ੬੪੩)
https://thegreatamritsari.blogspot.com/2022/02/4.html
ਵਿਆਖਿਆ
ਮਾਇਆ ਦੇ ਮੋਹ ਵਿੱਚ ਪੈ ਕੇ , ੳਸਦੇ ਵਸੀਭੂਤ ਹੋ ਕੇ ਜਦੋਂ ਪ੍ਰਾਣੀ
ਆਪਣਾ ਵਿਵੇਕ ਗਵਾਂ ਬੈਠਦਾ ਹੈ ਤਾਂ ਫਿਰ ਉਹ ਪਤਨ ਦੇ ਗਰਤ ਵਿੱਚ ਜਾ ਡਿਗਦਾ ਹੈ ।
ਜ਼ਿਆਦਾਤਰ ਨਾਮ ਵਿਹੂਣੇ ਜੀਵ ਹੀ ਇਸ ਤਰ੍ਹਾਂ ਦੇ ਪਤਨ ਦਾ ਸ਼ਿਕਾਰ ਹੁੰਦੇ ਹਨ । ਇਸ ਦੇ ਉਲਟ ਜਿਨ੍ਹਾਂ ਜੀਵਾਂ ਨੇ ਪਰਮਾਤਮਾ ਦੇ ਨਾਮ ਨਾਲ ਲਿਵ ਲਗਾਈ ਹੈ , ੳਸਦੇ ਨਾਮ ਦਾ ਸਿਮਰਨ ਕੀਤਾ ਹੈ, ੳਹ ਮਾਇਆ ਦੀ ਇਸ ਕਰੋਪੀ ਤੋਂ ਬਚ ਨਿਕਲਦੇ ਹਨ ।
https://thegreatamritsari.blogspot.com/2022/02/4.html
ਐਸੇ ਨਾਮ ਵਿਹੂਣੇ ਜੀਉ ਸੰਸਾਰਕ ਵਿਵਹਾਰ ਕਰਦਿਆਂ ਆਪਣੇ ਜੀਵਨ ਨੂੰ ਨਿਸਫਲ ਬਣਾ ਲੇਂਦੇ ਹਨ । ਅਜਿਹੇ ਬਦਕਿਸਮਤ ਲੋਗ ਸਰਬ ਸੁੱਖ ਦਾਤਾ ਪਰਮਾਤਮਾ ਤੋਂ ਕੋਸਾਂ ਦੂਰ ਰਹਿੰਦੇ ਹਨ ।
https://thegreatamritsari.blogspot.com
ਨਾਨਕ ਆਖਦਾ ਹੈ ਕਿ ਨਾਮ ਧੰਨ ਦੀ ਪਰਾਪਤੀ ਸਿਰਫ ਉਨ੍ਹਾਂ ਖੁਸ਼ ਨਸੀਬ ਜੀਵਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜੇਹੜੇ ਗੁਰੂ ਦੇ ਸਨਮੁਖ ਹੋ ਕੇ, ਸਾਧ ਸੰਗਤ ਵਿਚ ਬੈਠ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ, ਸਾਤਵਿਕ ਆਚਰਣ ਕਰਦੇ ਹਨ, ਆਪਣੇ ਅਹੰਕਾਰ ਤੇ ਹੋਰ ਵਿਕਾਰਾਂ ਤੇ ਕਾਬੂ ਪਾਉਣ ਵਿੱਚ ਸਫਲ ਹੁੰਦੇ ਹਨ । ਅਜਿਹੇ ਖੁਸ਼ਕਿਸਮਤ ਲੋਕ ਧੁਰੋਂ ਹੀ ਆਪਣਾ ਮੁਕੱਦਰ ਲਿਖਵਾ ਕੇ ਆਉਂਦੇ ਹਨ ਤੇ ਆਪਣੇ ਪੂਰਬਲੇ ਜਨਮ ਵਿੱਚ ਕੀਤੇ ਚੰਗੇ ਕਰਮਾ ਦੇ ਕਾਰਨ ਇਸ ਸੰਸਾਰਿਕ ਭਵਸਾਗਰ ਤੋਂ ਨਾ ਸਿਰਫ ਮੁਕਤ ਹੋ ਜਾਂਦੇ ਹਨ ਬਲਕਿ ਪਰਮਾਤਮਾ ਦੇ ਦਰ ਤੇ ਸਨਮਾਨਯੋਗ ਸਥਾਨ ਪਾੳਣ ਵਿਚ ਸਫਲ ਹੋ ਜਾਂਦੇ ਹਨ ।
ਵਾਹਿਗੁਰੂ ਜੀ ਮੇਹਰ ਕਰਨ । ਤੁਹਾਡਾ ਦਿਨ ਖੁਸਿਆ ਭਰਿਆਂ ਹੋਵੇ ਜੀ ।
إرسال تعليق